About Us / ਜਾਣ-ਪਹਿਚਾਣ
ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਾਂਤੀ, ਪਿਆਰ, ਭਰਾਤਰੀ ਭਾਵ ਅਤੇ ਆਤਮਿਕ ਜੀਵਨ ਦੇਣ ਦਾ ਸੁਨੇਹਾ ਸੰਸਾਰ ਤੱਕ ਪਹੁੰਚਾਉਣਾ ਜ਼ਰੂਰੀ ਹੈ ਤਾਂ ਜੋ ਇਸ ਐਟਮੀ ਯੁੱਗ ਵਿਚ ਸ਼ਾਂਤੀ ਭਰਿਆ ਜੀਵਨ ਸੰਸਾਰ ਮਾਣ ਸਕੇ। ਇਸ ਦੀ ਪੂਰਤੀ ਲਈ 1996 ਵਿਚ ਗੁਰਮਤਿ ਗਿਆਨ (ਚੈਰੀਟੇਬਲ) ਟਰੱਸਟ ਕਾਇਮ ਕੀਤਾ ਗਿਆ। ਇਹ ਟਰੱਸਟ ਹਮੇਸ਼ਾਂ ਰਾਜਨੀਤੀ ਤੋਂ ਦੂਰ ਰਹਿ ਕੇ ਕੌਮੀ ਸੇਵਾ ਵਿਚ ਜੁਟਿਆ ਹੋਇਆ ਹੈ। ਇਸ ਦੀਆਂ ਕਾਰਜ ਵਿਧੀਆਂ ਧਾਰਮਿਕ ਤੇ ਸਮਾਜਿਕ ਹੀ ਹਨ ਤੇ ਰਹਿਣਗੀਆਂ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ:
ਆਪਣੇ ਸਮੇਂ ਦੇ ਸਫਲ ਪ੍ਰਚਾਰਕ ਤੇ ਕੀਰਤਨੀਏ ਗਿਆਨੀ ਜਗਜੀਤ ਸਿੰਘ ਸਿਦਕੀ ਜੀ ਦੇ ਉਦਮਾਂ ਸਦਕਾ ਅਤੇ ਉਨ੍ਹਾਂ ਦੇ ਸਾਥੀ ਪੰਥ ਦਰਦੀਆਂ ਵੱਲੋਂ ਪੜ੍ਹੇ-ਲਿਖੇ, ਸੂਝਵਾਨ ਅਤੇ ਉੱਚ ਜੀਵਨ ਵਾਲੇ ਪ੍ਰਚਾਰਕ ਕੌਮ ਨੂੰ ਦੇਣ ਲਈ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੀ ਅਰੰਭਤਾ 8 ਦਸੰਬਰ 1996 ਨੂੰ 10 ਵਿਦਿਆਰਥੀਆਂ ਨਾਲ ਕੀਤੀ ਗਈ। ਲੁਧਿਆਣਾ ਸ਼ਹਿਰ ਦੇ ਬੱਸ ਅੱਡੇ ਤੋਂ ਕਰੀਬ ਸਾਢੇ ਤਿੰਨ ਕਿਲੋਮੀਟਰ ਦੁਰ ਦੱਖ-ਪੱਛਮ ਦਿਸ਼ਾ, ਜਵੱਦੀ ਕਲਾਂ, ਪੰਜਾਬੀ ਬਾਗ਼ ਵਿਚ ਕਾਲਜ ਦੀ ਬਹੁਤ ਹੀ ਸੁੰਦਰ ਪੰਜ ਮੰਜ਼ਲਾਂ ਇਮਾਰਤ ਵਿਚ ਲਗਪਗ 140 ਵਿਦਿਆਰਥੀ ਗੁਰਮਤਿ ਦੀ ਟ੍ਰੇਨਿੰਗ ਲੈ ਰਹੇ ਹਨ। ਜਿਨ੍ਹਾਂ ਵਿਚ ਕਰੀਬ 35-40 ਬੱਚੇ ਸਿਕਲੀਗਰ, ਵਣਜਾਰੇ ਬੱਚੇ ਵੀ ਹਨ।ਵਿਚ ਯੋਗ ਅਤੇ ਨਿਪੁੰਨ ਅਧਿਆਪਕ ਵਿਦਿਆਰਥੀਆਂ ਨੂੰ ਗੁਰਮਤਿ ਵਿੱਦਿਆ, ਗੁਰੂ ਗ੍ਰੰਥ ਸਾਹਿਬ ਦੀ ਡੂੰਘੀ ਵਿਦਿਆ, ਵਿਗਿਆਨਕ ਤਰੀਕੇ ਨਾਲ ਸਿੱਖ ਇਤਿਹਾਸ, ਗੁਰਮਤਿ ਫ਼ਿਲਾਸਫ਼ੀ ਅਤੇ ਸਿੱਖ ਜੀਵਨ ਜਾਚ ਸਿਖਾ ਰਹੇ ਹਨ। ਹੁਣ ਤੱਕ ਲੱਗਭਗ ਇਕ ਹਜ਼ਾਰ ਨੌਜਵਾਨ ਏਥੇ ਗੁਰਮਤਿ ਵਿਦਿਆ ਪ੍ਰਾਪਤ ਕਰਕੇ ਦੇਸ਼-ਵਿਦੇਸ਼ ਵਿਚ ਗੁਰਬਾਣੀ ਸਿਧਾਂਤ ਦੇ ਪ੍ਰਚਾਰ-ਪ੍ਰਸਾਰ ਦੀਆਂ ਸੇਵਾਵਾਂ ਨਿਭਾ ਰਹੇ ਹਨ। ਵਿਦਿਆਰਥੀਆਂ ਦੀਆਂ ਨਿੱਤ ਵਰਤੋਂ ਦੀਆਂ ਜ਼ਰੂਰੀ ਲੋੜਾਂ ਦਾ ਪ੍ਰਬੰਧ ਕਾਲਜ ਵਲੋਂ ਪੰਥ ਦਰਦੀਆਂ ਦੇ ਸਹਿਯੋਗ ਨਾਲ ਫਰੀ ਕੀਤਾ ਜਾਂਦਾ ਹੈ। ਹੋਸਟਲ ਦੀ ਪੂਰੀ ਸਹੂਲਤ ਹੈ।