Grace / ਗਰੇਸ

(ਗੁਰਮਤਿ ਰਿਨਾਇਂਸੈਸ ਅਕੈਡਮੀ ਫਾਰ ਕੈਰੀਅਰ ਐਡ ਐਕਸੈਲੈਂਸ)

ਗੁਰਮਤਿ ਗਿਆਨ ਟਰੱਸਟ ਵੱਲੋਂ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਨੌਜਵਾਨ ਬੱਚਿਆਂ ਨੂੰ ਦਸਵੀਂ, ਬਾਰ੍ਹਵੀਂ ਤੋਂ ਬਾਅਦ ਆਪਣਾ ਕੈਰੀਅਰ ਚੁਨਣ ਵਿਚ ਜੋ ਮੁਸ਼ਕਲ ਆਉਂਦੀ ਹੈ ਉਸ ਦਾ ਹੱਲ ਲੱਭਿਆ ਜਾਣਾ ਬਹੁਤ ਜ਼ਰੂਰੀ ਹੈ।
2005 ਵਿਚ ਕੁੱਝ ਸੁਹਿਰਦ ਵੀਰਾਂ ਦੇ ਸਹਿਯੋਗ ਨਾਲ ‘ਗਰੇਸ’ ਨਾਂ ਦਾ ਵਿੰਗ ਇਸ ਮੱਕਸਦ ਲਈ ਸਾਹਮਣੇ ਆਇਆ। ਇਸ ਦੇ ਤਹਿਤ ਬੱਚਿਆਂ ਦੀ ਸਖਸ਼ੀਅਤ ਵਿਕਾਸ ਅਤੇ ਕੈਰੀਅਰ ਗਾਈਡੈਂਸ ਦੇ ਨਾਲ-ਨਾਲ ਮਾਪਿਆਂ ਅਤੇ ਅਧਿਆਪਕਾਂ ਵੱਲੋਂ ਜੋ ਅਚੇਤ ਹੀ ਕਈ ਰੁਕਾਵਟਾਂ ਬੱਚਿਆਂ ਦੇ ਜੀਵਨ ਵਿਚ ਖੜੀਆ ਹੋ ਜਾਂਦੀਆਂ ਹਨ ਉਨ੍ਹਾਂ ਤੋਂ ਜਾਣੂ ਕਰਵਾ ਕੇ ਬੱਚੇ ਦੇ ਸਰਬਪੱਖੀ ਸਖਸ਼ੀਅਤ ਵਿਕਾਸ ਲਈ ਕੰਮ ਕੀਤਾ ਜਾਂਦਾ ਹੈ। ਹਰ ਮੰਗਲਵਾਰ ਸਾਮ ਨੂੰ 8:00 ਤੋਂ 9:30 ਵਜੇ ਤੱਕ ਕਾਲਜ ਕੰਪਲੈਕਸ ਵਿਖੇ ਹੀ ਇਸ ਮੱਕਸਦ ਲਈ ਕਲਾਸ ਲਗਾਈ ਜਾਂਦੀ ਹੈ। ਸਮੇਂ-ਸਮੇਂ ਤੇ ਵਰਕਸ਼ਾਪਾਂ ਲਗਾ ਕੇ ਖੁੱਲ੍ਹੇ ਸਮੇਂ ਵਿਚ ਹਰ ਪੱਖ ਤੇ ਵੀਚਾਰ ਕੀਤੀ ਾਂਦੀ ਹੈ। ਹੁਣ ਤੱਕ 100 ਬੱਚੇ ਇਨ੍ਹਾਂ ਪ੍ਰੋਗਰਾਮਾਂ ਤੋਂ ਫਾਇਦਾ ਉਠਾ ਕੇ ਆਪਣੇ-ਆਪਣੇ ਖੇਤਰਾਂ ਵਿਚ ਚੰਗੀ ਪੁਜੀਸ਼ਨ ਨਾਲ ਅੱਗੇ ਵੀ ਵੱਧ ਰਹੇ ਹਨ ਅਤੇ ਦੂਜਿਆਂ ਨੂੰ ਵੀ ਅੱਗੇ ਵਧਣ ਵਿਚ ਮੱਦਦ ਕਰ ਰਹੇ ਹਨ।