ਨਿਰਮਲ ਪੰਥ ਦੇ ਸਮਸਥਾਪਕ ਸਤਿਗੁਰੂ ਜੀ ਦੀ ਲਾਸਾਨੀ ਅਗਵਾਈ ਅਤੇ ਸਿਧਾਂਤਾਂ ਸਦਕੇ ਮਨੁੱਖਤਾ ਨੂੰ ਬੇਖੌਫ਼, ਸੰਤੋਖੀ ਜੀਵਨ-ਜਾਚ ਪ੍ਰਾਪਤ ਹੋਈ। ਸਤਿਗੁਰਾਂ ਦੇ ਬਖਸ਼ੇ ਮਾਰਗ ‘ਤੇ ਚਲਦਿਆਂ ਸਿੱਖ ਕੌਮ ਨੇ ਸਿਖਰਾਂ ਦੀਆਂ ਮੱਲਾਂ ਮਾਰੀਆਂ। ਦੂਜੇ ਪਾਸੇ ਮਨੁੱਖਤਾ, ਸਿੱਖੀ ਸਿਧਾਂਤਾਂ ਅਤੇ ਪਰੰਪਰਾਵਾਂ ਦੇ ਵੈਰੀਆਂ ਨੇ ਵੀ ਸਾਡੀਆਂ ਆਪਣੀਆਂ ਅਣਗਹਿਲੀਆਂ ਕਾਰਣ ਸਿੱਖੀ ਅਤੇ ਸਿੱਖ ਕੌਮ ਨੂੰ ਤਬਾਹ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਜਿਸ ਦਾ ਪ੍ਰਤੱਖ ਪ੍ਰਮਾਣ ਅੱਜ ਪਤਿਤਪੁਣੇ ਅਤੇ ਨਸ਼ਿਆਂ ਵਿਚ ਗ਼ਲਤਾਨ ਅਜੋਕੇ ਸਿੱਖ ਸਮਾਜ ਦੇ ਇਕ ਵੱਡੇ ਵਰਗ ਨੂੰ ਸਾਡੇ ਗੁਰਾਂ ਦੀ ਧਰਤੀ ਅਕਵਾਂਦੇ ‘ਪੰਜਾਬ’ ਦੀ ਗਲੀ-ਗਲੀ, ਪਿੰਡ-ਪਿੰਡ ਵਿਚ ਸਹਿਜੇ ਹੀ ਵੇਖਿਆ ਜਾ ਸਕਦਾ ਹੈ। ਇਹ ਹੈ ਸਾਡਾ ਦੁਖਾਂਤ…।
ਇਸ ਕੌੜੇ ਸੱਚ ਦੇ ਭਿਆਨਕ ਨਤੀਜਿਆਂ ਦੇ ਤਾਪ ਨੂੰ ਮਹਿਸੂਸ ਕਰਦਿਆਂ ਗੁਰਮਤਿ ਗਿਆਨ (ਚੈ.) ਟਰੱਸਟ ਦੇ ਗੁਰਮਤਿ ਪ੍ਰਚਾਰ ਕੇਂਦਰ ਵਿੰਗ ਨੇ ਸਮੁੱਚੇ ਭਾਰਤ ਅਤੇ ਖਾਸਕਰ ਪੰਜਾਬ ਦੇ ਪਿੰਡਾਂ ਵਿਚ ਗੁਰਮਤਿ ਪ੍ਰਚਾਰ ਕੇਂਦਰ ਸਥਾਪਤ ਕਰਕੇ ਮਨੁੱਖਤਾ ਦੇ ਭਲੇ ਅਤੇ ਸਿੱਖੀ ਦੇ ਉੱਜਲੇ ਭਵਿੱਖ ਲਈ ਯੋਜਨਾਬੱਧ ਕਾਰਜ ਉਲੀਕੇ ਹਨ ਜੋ ਇਸ ਪ੍ਰਕਾਰ ਹਨ:-
ਕਾਰਜ ਖੇਤਰ:
• ਪਿੰਡਾਂ ਵਿਚ ਬੱਚਿਆਂ ਦੀਆਂ ਗੁਰਮਤਿ ਅਤੇ ਨੈਤਿਕ ਸਿੱਖਿਆ ਦੀਆਂ ਕਲਾਸਾਂ ਲਗਾਉਣੀਆਂ।
• ਪਿੰਡਾਂ ਦੇ ਨਾਲ-ਨਾਲ ਸਕੂਲਾਂ ਵਿਚ ਵੀ ਬੱਚਿਆਂ ਨੂੰ ਪੜ੍ਹਾਉਣਾ।
• ਹਰ ਖੇਤਰ ਵਿਚ ਹਫਤੇ ‘ਚ ਘੱਟੋ-ਘੱਟ ਇਕ ਗੁਰਮਤਿ ਤੇ ਸੰਥਿਆ ਦੀ ਕਲਾਸ ਲਗਾਉਣੀ ਜਿਸ ‘ਚ ਹਰ ਉਮਰ ਦੇ ਵੀਰ ਭੇਣ ਵਿਸ਼ੇਸ਼ ਤੌਰ ‘ਤੇ ਹਿੱਸਾ ਲੈ ਸਕਦੇ ਹੋਣ।
• ਛੁੱਟੀਆਂ ‘ਚ ਗੁਰਮਤਿ ਟ੍ਰੇਨਿੰਗ ਕੈਂਪ ਲਗਾਉਣੇ।
• ਮਾਈਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੇ ਪੜ੍ਹਣ ਯੋਗ ਬੱਚਿਆਂ ਦੀਆਂ ਸਕੂਲੀ ਫੀਸਾਂ ਲਈ (ਟਰੱਸਟ ਵੱਲੋਂ ਚਲਾਏ ਜਾ ਰਹੇ ਐਜੂ. ਓੇਡ ਵਿੰਗ ਰਾਹੀਂ) ਸਹਾਇਤਾ ਦਿਵਾਉਣੀ।
• ਗੁਰਮਤਿ ਸਮਾਗਮਾਂ ਰਾਹੀਂ ਬੱਚਿਆਂ ਦੇ ਗੁਰਬਾਣੀ ਕੰਠ, ਕੀਰਤਨ, ਕਥਾ, ਲੈਕਚਰ, ਕਵਿਤਾ ਅਤੇ ਦਸਤਾਰਬੰਦੀ ਮੁਕਾਬਲੇ ਕਰਾਕੇ ਯੋਗ ਬੱਚਿਆਂ ਨੂੰ ਸਨਮਾਨਿਤ ਕਰਨਾ।
• ਵੱਧ ਤੋਂ ਵੱਧ ਵੀਰਾਂ-ਭੈਣਾਂ ਨੂੰ ਪ੍ਰੇਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਨਾਲ ਜੋੜਨਾ।
• ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਤੇ ਖ਼ਾਸ ਕਰ ਨੌਜਵਾਨਾਂ ਨੂੰ ਸੁਚੇਤ ਕਰਨਾ।
• ਸ਼ਕਸੀਅਤ ਵਿਕਾਸ ਦੇ ਲਈ ਕਾਰਜਸ਼ਾਲਾ ਲਗਾਉਣੀਆਂ।
• ਮੌਜੂਦਾ ਬਣਤਰ:
• ਦੇਸ਼ ਭਰ ‘ਚ ਫਿਲਹਾਲ ਕੁੱਲ 55 ਗੁਰਮਤਿ ਪ੍ਰਚਾਰ ਕੇਂਦਰ ਚੱਲ ਰਹੇ ਹਨ ਹਨ ਜੋ ਬਾਖੂਬੀ ਉਪਰੋਕਤ ਸਾਰੇ ਕਾਰਜਾਂ ਨੂੰ ਸਰ-ਅਜ਼ਾਮ ਦੇ ਰਹੇ ਹਨ। ਜਿਨ੍ਹਾਂ ਵਿਚੋਂ ਤਿੰਨ ਝਾਰਖੰਡ ਪ੍ਰਾਂਤ ਵਿਚ ਚੱਲ ਰਹੇ ਹਨ। ਯਤਨ ਕੀਤਾ ਜਾਂਧਾ ਹੈ ਕਿ ਇਕ ਕੇਂਦਰ ‘ਤੇ ਦੋ ਪ੍ਰਚਾਰਕ ਸਿੰਘ ਨਿਯੁਕਤ ਕੀਤੇ ਜਾਣ। ਇਹ ਕੇਂਦਰ ਅਨੇਕਾਂ ਪਿੰਡਾਂ ਨੂੰ ਆਪਣਾ ਕਾਰਜ ਖੇਤਰ ਬਣਾ ਕੇ ਪ੍ਰਚਾਰ ਕਰ ਰਹੇ ਹਨ।
• ਭਵਿੱਖ ਦੀਆਂ ਯੋਜਨਾਵਾਂ:
• ਦਸੰਬਰ 2010 ਤੱਕ 55 ਅਜਿਹੇ ਗੁਰਮਤਿ ਪ੍ਰਚਾਰ ਕੇਂਦਰ ਸਥਾਪਿਤ ਹੋ ਚੁੱਕੇ ਹਨ ਅਤੇ ਹੋਰ ਕੇਂਦਰ ਸਥਾਪਤ ਕਰਨ ਲਈ ਯਤਨਸ਼ੀਲ ਹਾਂ।
ਕੇਂਦਰਾਂ ਉਥੇ ਆਉਂਦਾ ਖਰਚ ਵੇਰਵਾ: ਇਕ ਗੁਰਮਤਿ ਪ੍ਰਚਾਰ ਕੇਂਦਰ ਦਾ ਖਰਚਾ 15 ਹਜ਼ਾਰ ਰੁਪਏ ਮਹੀਨਾ ਆਉਂਦਾ ਹੈ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਗੁਰਬਾਣੀ ਸਿਧਾਂਤਾਂ ਨੂੰ ਘਰ-ਘਰ ਪਹੁੰਚਾਉਣ,ਨੈਤਿਕ ਸਿੱਖਿਆ ਪ੍ਰਦਾਨ ਕਰਨ,ਪਤਿਤਪੁਣੇ ਅਤੇ ਨਸ਼ਿਆਂ ਤੋਂ ਜਾਣੂ ਕਰਵਾਉਣ ਲਈ ‘ਗੁਰਮਤਿ ਪ੍ਰਚਾਰ ਕੇਂਦਰ’ਅਰੰਭ ਹਨ। ਗੁਰਮਤਿ ਪ੍ਰਚਾਰ ਕੇਂਦਰ ਸਿੰਘ ਸਭਾ ਕਨੇਡਾ ਅਤੇ ਦੇਸ਼-ਵਿਦੇਸ਼ ਦੀਆਂ ਪੰਥ ਦਰਦੀ ਸੰਗਤਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਹਨ। ਅਸੀਂ ਆਪ ਜੀ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਸ ਕਾਰਜ ਵਿਚ ਆਪਣਾ ਯੋਗਦਾਨ ਜ਼ਰੂਰ ਪਾਉ। ਆਪ ਜੀ
ਚੈੱਕ, ਡੀ.ਡੀ. ਰਾਹੀਂ ਵੀ ਮਾਇਕ ਸਹਾਇਤਾ ਭੇਜ ਸਕਦੇ ਹੋ ਜੀ।
Bank Name: HDFC Bank Ltd., A/c Name: GGT Gurmat Parchar Kender,
A/C: No. 13901000036646, Bank Addres. 318-L, Model Town,
Near Gulati Chowk, Model Town, LDH.- 141002,PUNJAB, INDIA
RTGS/ NEFT/1FSC: HDFC0001390
————————————————————————————————————————————————
ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ: 98555-98855, 98146-35655, 98146-15222
ਗੁਰਮਤਿ ਪ੍ਰਚਾਰ ਕੇਂਦਰਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
Updated on – 14-09-2012
ਮਾਝਾ ਜੋਨ
ਕ੍ਰਮ ਨੰ. ਕੇਂਦਰ ਦਾ ਨਾਮ, ਜਿਲਾ
-
ਡੱਲ, ਤਰਨ-ਤਾਰਨ,
-
ਮਾਲੂਵਾਲ, ਤਰਨ-ਤਾਰਨ
-
ਝਬਾਲ (ਮਾਹਣੇ), ਤਰਨ-ਤਾਰਨ
-
ਸਰਹਾਲੀ, ਤਰਨ-ਤਾਰਨ
-
ਪਲਾਸੌਰ, ਤਰਨ-ਤਾਰਨ
-
ਮੱਲਾ, ਤਰਨ-ਤਾਰਨ
-
ਸਭਰਾ, ਤਰਨ-ਤਾਰਨ
-
ਨੌਸ਼ਹਿਰਾ ਪੰਨੂਆਂ, ਤਰਨ ਤਾਰਨ
-
ਤਰਨ-ਤਾਰਨ
-
ਗੋਇੰਦਵਾਲ, ਤਰਨ-ਤਾਰਨ
-
ਥੋਬਾ, ਅੰਮ੍ਰਿਤਸਰ
-
ਲੋਪੋਕੇ, ਅੰਮ੍ਰਿਤਸਰ
-
ਰਈਆ, ਅੰਮ੍ਰਿਤਸਰ
-
ਠੇਠਰਕੇ, ਗੁਰਦਾਸਪੁਰ
-
ਮੱਦ, ਅੰਮ੍ਰਿਤਸਰ
ਦੁਆਬਾ ਜੋਨ
-
ਪਿਆਲਾਂ, ਹੁਸ਼ਿਆਰਪੁਰ
-
ਪੱਦੀ ਸੂਰਾ ਸਿੰਘ, ਹੁਸ਼ਿਆਰਪੁਰ
-
ਕਾਲੇਵਾਲ, ਹੁਸ਼ਿਆਰਪੁਰ
-
ਦਿਆਨਤਪੁਰ, ਜਲੰਧਰ
-
ਲੱਧੜਾਂ, ਨਕੋਦਰ
-
ਚੱਕ ਕਲਾਂ, ਨਕੋਦਰ
-
ਸ਼ੰਕਰ ਢੇਰੀਆਂ
-
ਭੁੱਲਰ ਬੇਟ, ਕਪੂਰਥਲਾ
-
ਭੰਡਾਲ ਦੋਨਾ, ਕਪੂਰਥਲਾ
-
ਭਾ. ਹਿੰਮਤ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਨਵਾਂ ਸ਼ਹਿਰ
-
ਮਜਾਰੀ (ਗੁਰੂ ਨਾਨਕ ਬੱਬਰ ਅਕਾਲੀ ਯਾਦਗਾਰੀ ਕਾਲਜ), ਨਵਾਂ ਸ਼ਹਿਰ
-
ਅਪਰਾ, ਨਵਾਂ ਸ਼ਹਿਰ
-
ਕੇਸਰਪੁਰ, ਕਪੂਰਥਲਾ
-
ਭੋਗਪੁਰ, ਜਲੰਧਰ
-
ਕੁਲਾਰ, ਸ਼ਾਹਕੋਟ, ਜਲੰਧਰ
-
ਤਲਵੰਡੀ ਮਾਧੋ. ਕਪੂਰਥਲਾ
-
ਖਾਂਬੜਾ, ਜਲੰਧਰ
ਮਾਲਵਾ ਜੋਨ
-
ਭਾਗੀਕੇ, ਮੋਗਾ
-
ਰਾਮਗੜ ਭੱਲਰ, ਮੋਗਾ
-
ਸਿਧਵਾਂ ਕਲਾਂ, ਮੋਗਾ
-
ਰਣਸੀਂਹ ਕਲਾਂ, ਮੋਗਾ
-
ਨਵਾਂ ਰਾਮੂਵਾਲ, ਮੋਗਾ
-
ਮਟਵਾਣੀ, ਮੋਗਾ
-
ਢਪਾਲੀ, ਬਠਿੰਡਾ
-
ਭੋਖੜਾ,ਬਠਿੰਡਾ
-
ਕਾਲਖ, ਲੁਧਿਆਣਾ
-
ਦਾਖਾ, ਲੁਧਿਆਣਾ
-
ਮੁਕੰਦਪੁਰ, ਲੁਧਿਆਣਾ
-
ਘੁਮਾਣਾਂ ਉਦੋਵਾਲ, ਲੁਧਿਆਣਾ
-
ਸ਼ਿਮਲਾਪੁਰੀ ਗੁ:ਗੋਬਿੰਦ ਸਿੰਘ ਨਗਰ, ਲੁਧਿਆਣਾ
-
ਬੱਸੀਆਂ, ਲੁਧਿਆਣਾ
-
ਸਹਾਰਨ ਮਾਜਰਾ, ਪਾਇਲ, ਲੁਧਿਆਣਾ
-
ਮਨੈਲਾ ਖਮਾਣੋਂ, ਫਤਹਿਗੜ ਸਾਹਿਬ
-
ਬਰਵਾਲੀ ਕਲਾਂ, ਫਤਿਹਗੜ੍ਹ ਸਾਹਿਬ
-
ਮਾੜੀ ਮੁਸਤਫਾ, ਬਾਘਾ ਪੁਰਾਣਾ, ਮੋਗਾ
-
ਬੁੱਕਣਵਾਲਾ, ਮੋਗਾ
-
ਸਿਰੀਏਵਾਲਾ, ਮੋਗਾ
-
ਘੋਲੀਆ ਖੁਰਦ, ਮੋਗਾ
-
ਮਾਂਗੇਵਾਲ, ਬਰਨਾਲਾ
ਪੰਜਾਬ ਤੋਂ ਬਾਹਰਲੇ ਕੇਂਦਰ
-
ਗੁਲਜਾਰਪੁਰ ਰੁਦਰਪੁਰ ਕਾਂਸ਼ੀਪੁਰ, ਉਤਰਾਂਚਲ
-
ਪਡਾਲੀ/ਨੇੜੇ ਵੜਵਾਲ ਇੰਦੌਰ ਖਰਦੌਣ, ਮੱਧ ਪ੍ਰਦੇਸ਼
-
ਹਬੀਬ ਗੰਜ, ਭੁਪਾਲ, ਮੱਧ ਪ੍ਰਦੇਸ਼
-
ਆਰ ਐਸ ਪੁਰਾ,ਜੰਮੂ
-
ਸਿੰਬਲ ਕੈਂਪ ਆਰ ਐਸ ਪੁਰਾ, ਜੰਮੂ
-
ਪਦਮਪੁਰ, ਗੰਗਾਨਗਰ, ਰਾਜਸਥਾਨ
-
ਕਾਨਪੁਰ, ਯੂ.ਪੀ.








