Sikligar Banjara Project / ਸਿਕਲੀਗਰ-ਵਣਜਾਰਾ ਪ੍ਰੋਜੈਕਟ

ਗੁਰੂ ਨਾਨਕ ਨਾਮ ਲੇਵਾ ਸਿਕਲੀਗਰ ਅਤੇ ਵਣਜਾਰੇ ਵੀਰ ਜੋ ਕਿ ਪੰਥ ਵੱਲੋਂ ਵਿਸਾਰੇ ਗਏ ਹਨ। ਜਿਨ੍ਹਾਂ ਦੀ ਗਿਣਤੀ ਤਿੰਨ ਚਾਰ ਕਰੋੜ ਦੇ ਲੱਗਪੱਗ ਹੈ। ਮੱਧ ਪ੍ਰਦੇਸ, ਛੱਤੀਸਗੜ੍ਹ, ਮਹਾਂਰਾਸ਼ਟਰ, ਕਰਨਾਟਕ ਆਦਿ ਰਾਜਾਂ ਵਿਚ ਇਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਭਾਵੇਂ ਕਿ ਇਨ੍ਹਾਂ ਵੀਰਾਂ ਨੂੰ ਗੁਰਮਤਿ ਸਿਧਾਂਤਾਂ ਦੀ ਬਹੁਤੀ ਵਾਕਫੀਅਤ ਨਹੀਂ ਹੈ ਪਰ ਫਿਰ ਵਿਚ ਕਈ ਸਾਲ ਖਾਲਸਾ ਪੰਥ ਤੋਂ ਦੂਰ ਰਹਿਣ ਦੇ ਬਾਵਜੂਦ ਵੀ ਸਿੱਖੀ ਸਰੂਪ ਵਿਚ ਵਿਚਰਦੇ ਵੇਖੇ ਜਾ ਸਕਦੇ ਹਨ। ਛੋਟੇ ਛੋਟੇ ਸ਼ਸਤਰ, ਚਾਕੂ ਆਦਿ ਬਣਾ-ਵੇਚ ਕੇ ਤੰਗੀ ਦੇ ਦਿਨ ਗੁਜ਼ਾਰ ਰਹੇ ਹਨ। ਭਾਵੇਂ ਕੇ ਹੁਣ ਕੁਝ ਕੁ ਪੰਥ ਦਰਦੀ ਸੰਸਥਾਵਾਂ ਅਤੇ ਵੀਰਾਂ ਵੱਲੋਂ ਇਸ ਪਾਸੇ ਯਤਨ ਅਰੰਭ ਹੋਏ ਹਨ ਪਰ ਇਹ ਹਾਲੇ ਨਾ ਮਾਤਰ ਹੀ ਜਾਪਦੇ ਹਨ। ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਵੀ ਇਨ੍ਹਾਂ ਵੀਰਾਂ ਤੱਕ ਗੁਰਬਾਣੀ ਦਾ ਸੰਦੇਸ਼ ਅਤੇ ਮਾਨਸਿਕ ਤੌਰ ਤੇ ਉਚਾ ਚੁੱਕਣ ਲਈ 1999 ਤੋਂ ਸਿਕਲੀਗਰ/ਵਣਜਾਰਾ ਪ੍ਰੋਜੈਕਟ ਅਰੰਭ ਕੀਤਾ ਗਿਆ ਹੈ।
•    ਇਸ ਪ੍ਰੋਜੈਕਟ ਦੇ ਅਧੀਨ ਉਪਰੋਕਤ ਇਲਾਕਿਆਂ ਵਿਚੋਂ ਇਨ੍ਹਾਂ ਵੀਰਾਂ ਦੇ ਦੱਸਵੀਂ ਜਾਂ ਅੱਠਵੀਂ ਪੜ੍ਹੇ ਬੱਚੇ ਕਾਲਜ ਵਿਖੇ ਦੋ ਸਾਲ ਰੱਖੇ ਜਾਂਦੇ ਹਨ।
•    ਸਿਕਲੀਗਰ ਵਣਜਾਰੇ ਬੱਚਿਆਂ ਨੂੰ ਪਹਿਲੇ ਤਿੰਨ ਮਹੀਨੇ ਪੰਜਾਬੀ ਲਿਖਣੀ, ਪੜ੍ਹਨੀ, ਬੋਲਣੀ ਸਿਖਾਉਣ ਤੋਂ ਇਲਾਵਾ ਨਿਤਨੇਮ ਦੀ ਸੰਥਿਯਾ, ਸਿੱਖ ਰਹਿਤ ਮਰਯਾਦਾ, ਸਿੱਖ ਧਰਮ ਦੇ ਮੁੱਢਲੇ ਸਿਧਾਂਤ ਦ੍ਰਿੜ੍ਹ ਕਰਵਾਏ ਜਾਂਦੇ ਹਨ।
•    ਗੁਰਬਾਣੀ ਸੰਥਿਯਾ, ਅਰਥ ਬੋਧ, ਗੁਰਮਤਿ ਸਿਧਾਂਤ, ਹੋਰਨਾਂ ਧਰਮਾਂ ਬਾਰੇ ਜਾਣਕਾਰੀ, ਗੁਰ ਇਤਿਹਾਸ, ਸਿੱਖ ਇਤਿਹਾਸ, ਸਿੱਖ ਫਿਲਾਸਫੀ, ਜਨਰਲ ਨਾਲਿਜ਼, ਸਖਸ਼ੀਅਤ ਵਿਕਾਸ ਆਦਿ ਵਿਸ਼ਿਆਂ ਤੋਂ ਇਲਾਵਾਂ ਗੁਰਬਾਣੀ ਕੀਰਤਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ।
•    ਸਫਲਤਾ ਪੂਰਵਕ ਸਿਖਲਾਈ ਉਪਰੰਤ ਇਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਇਲਾਕਿਆਂ ਵਿਚ ਪ੍ਰਚਾਰ ਕਰਨ ਲਈ ਭੇਜਿਆ ਜਾਂਦਾ ਹੈ।
•    ਇਹ ਕਾਰਜ ਬਹੁਤ ਹੀ ਸਫਲਤਾ ਨਾਲ ਚੱਲ ਰਿਹਾ ਹੈ।
•    ਇਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ, ਰਿਹਾਇਸ਼, ਲੰਗਰ, ਕਿਤਾਬਾਂ, ਵਰਦੀਆਂ, ਸ਼ਟੇਸ਼ਨਰੀ  ਆਦਿ ਬਿਲਕੁਲ ਫਰੀ ਹੈ।
•    ਵਿਦਿਆਰਥੀਆਂ ਨੂੰ ਛੇ ਮਹੀਨੇ ਬਾਅਦ ਘਰ ਆਉਣ ਜਾਣ ਲਈ ਟਿਕਟ ਦਾ ਵੀ ਪ੍ਰਬੰਧ ਕਾਲਜ ਵੱਲੋਂ ਹੀ ਕੀਤਾ ਜਾਂਦਾ ਹੈ।

 

 

gurU nwnk nwm lyvw isklIgr Aqy vxjwry vIr jo ik pMQ v`loN ivswry gey hn[ ijnHW dI igxqI iqMn cwr kroV dy l`gp`g hY[ m`D pRdys, C`qIsgVH, mhWrwStr, krnwtk Awid rwjW ivc ienHW dI igxqI bhuq izAwdw hY[ BwvyN ik ienHW vIrW nUM gurmiq isDWqW dI bhuqI vwkPIAq nhIN hY pr iPr ivc keI swl Kwlsw pMQ qoN dUr rihx dy bwvjUd vI is`KI srUp ivc ivcrdy vyKy jw skdy hn[ Coty Coty Ssqr, cwkU Awid bxw-vyc ky qMgI dy idn guzwr rhy hn[ BwvyN ky hux kuJ ku pMQ drdI sMsQwvW Aqy vIrW v`loN ies pwsy Xqn ArMB hoey hn pr ieh hwly nw mwqr hI jwpdy hn[

gurmiq igAwn imSnrI kwlj, luiDAwxw v`loN vI ienHW vIrW q`k gurbwxI dw sMdyS Aqy mwnisk qOr qy aucw cu`kx leI 1999 qoN isklIgr/vxjwrw pRojYkt ArMB kIqw igAw hY[

· ies pRojYkt dy ADIn auprokq ielwikAW ivcoN ienHW vIrW dy d`svIN jW A`TvIN pVHy b`cy kwlj ivKy do swl r`Ky jWdy hn[

· isklIgr vxjwry b`icAW nUM pihly iqMn mhIny pMjwbI ilKxI, pVHnI, bolxI isKwaux qoN ielwvw inqnym dI sMiQXw, is`K rihq mrXwdw, is`K Drm dy mu`Fly isDWq idRVH krvwey jWdy hn[

· gurbwxI sMiQXw, ArQ boD, gurmiq isDWq, hornW DrmW bwry jwxkwrI, gur ieiqhws, is`K ieiqhws, is`K iPlwsPI, jnrl nwilz, sKSIAq ivkws Awid iviSAW qoN ielwvW gurbwxI kIrqn dI tRyinMg id`qI jWdI hY[

· sPlqw pUrvk isKlweI auprMq ienHW ividAwrQIAW nUM aunHW dy ielwikAW ivc pRcwr krn leI ByijAw jWdw hY[

· ieh kwrj bhuq hI sPlqw nwl c`l irhw hY[

· ienHW ividAwrQIAW dI pVHweI, irhwieS, lMgr, ikqwbW, vrdIAW, StySnrI Awid iblkul PrI hY[

ividAwrQIAW nUM Cy mhIny bwAd Gr Awaux jwx leI itkt dw vI pRbMD kwlj v`loN hI kIqw jWdw hY[